ਗੁਰਦਾਸਪੁਰ 'ਚ ਇੱਕ ਸਰਕਾਰੀ ਅਧਿਆਪਕ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਆਪਣੀ ਐਸਆਈਆਰ ਡਿਊਟੀ ਤੋਂ ਪਰੇਸ਼ਾਨ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਦੇ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਪਹੁੰਚ ਗਏ। ਗੋਤਾਖੋਰ ਵੱਲੋਂ ਅਧਿਆਪਕ ਦੀ ਭਾਲ ਕੀਤੀ ਜਾ ਰਹੀ ਹੈ। ਛਾਲ ਮਾਰਨ ਵਾਲਾ ਅਧਿਆਪਕ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਲੋਪੁਰ, ਜੋ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ 'ਚ ਪੜ੍ਹਾਉਂਦਾ ਹੈ। ਅਧਿਆਪਕ ਨੇ ਅੱਜ ਸਵੇਰੇ ਸਭਰਾਓਂ ਬ੍ਰਾਂਚ 'ਤੇ ਭੱਟੀਆਂ ਪੁਲ ਕੋਲ ਆਪਣੀ ਕਾਰ ਖੜ੍ਹੀ ਕੀਤੀ ਤੇ ਨਹਿਰ 'ਚ ਛਾਲ ਮਾਰ ਦਿੱਤੀ।