ਦੋ ਕਮਰਿਆਂ ਦੀ ਖੇਤੀ ਤੋਂ ਲੱਖਾਂ ਦੀ ਕਮਾਈ, ਰਵਾਇਤੀ ਫਸਲਾਂ ਛੱਡ ਕਿਸਾਨ ਨੇ ਸ਼ੁਰੂ ਕੀਤੀ ਵਿਲੱਖਣ ਖੇਤੀ

ਰਵਾਇਤੀ ਖੇਤੀ ਤੋਂ ਹਟ ਕੇ ਕੁਝ ਨਵਾਂ ਕਰਨ ਦਾ ਜਨੂੰਨ ਹੋਵੇ ਤਾਂ ਇੱਕ ਛੋਟੀ ਜਿਹੀ ਸ਼ੁਰੂਆਤ ਵੀ ਵੱਡੀ ਸਫਲਤਾ ਦੀ ਕਹਾਣੀ 'ਚ ਬਦਲ ਸਕਦੀ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਬੱਲੋਕੇ ਦੇ ਇੱਕ ਨੌਜਵਾਨ ਕਿਸਾਨ ਰਸ਼ਪਾਲ ਸਿੰਘ ਨੇ ਇਸ ਦੀ ਇੱਕ ਉਦਾਹਰਣ ਕਾਇਮ ਕੀਤੀ ਹੈ। ਉਸ ਨੇ ਖੋਜ ਪੱਤਰ ਪੜ੍ਹਨ ਤੋਂ ਬਾਅਦ 'ਕੋਰਡੀਸੈਪਸ ਮਿਲਟਰੀਸ' ਖੁੰਭਾ (ਮਸ਼ਰੂਮ) ਦੀ ਕਾਸ਼ਤ ਸ਼ੁਰੂ ਕੀਤੀ ਤੇ ਅੱਜ ਬਰਨਾਲਾ ਦਾ ਨੌਜਵਾਨ ਰਸ਼ਪਾਲ ਸਿੰਘ ਲੱਖਾਂ ਰੁਪਏ ਕਮਾ ਰਿਹਾ ਹੈ।