ਜਲੰਧਰ: ਲੁਟੇਰੇ ਨੂੰ ਕਾਬੂ ਕਰਨ ਲਈ ਰਾਹਗੀਰ ਨੇ ਦਿਖਾਈ ਹਿੰਮਤ, ਟੱਕਰ ਮਾਰ ਤੋੜੀ ਲੱਤ, ਦੂਜਾ ਬਦਮਾਸ਼ ਚੇਨ ਲੈ ਕੇ ਫ਼ਰਾਰ

ਜਲੰਧਰ ਦੇ ਐਸਏਐਸ ਨਗਰ ਐਕਸਟੈਂਸ਼ਨ ਇਲਾਕੇ 'ਚ ਸਵੇਰੇ-ਸਵੇਰੇ ਹੋਈ ਲੁੱਟ ਤੋਂ ਬਾਅਦ ਦਹਿਸ਼ਤ ਫੈਲ ਗਈ। ਇੱਕ ਡਾਕਟਰ ਦੀ ਪਤਨੀ ਤੋਂ ਦੋ ਬਦਮਾਸ਼ਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ। ਡਾਕਟਰ ਦੀ ਪਤਨੀ ਘਰ ਬਾਹਰ ਜਨਵਰਾਂ ਦੇ ਲਈ ਪਾਣੀ ਰੱਖ ਰਹੀ ਸੀ, ਇਸ ਦੌਰਾਨ ਦੋ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਤੇ ਲਾਕੇਟ ਖੋਹ ਲਿਆ।