ਦਸੂਹਾ: ਰਾਤ ਨੂੰ ਸੜਕਾਂ ਦੇ ਘੁੰਮਦਾ ਦੇਖਿਆ ਗਿਆ ਤੇਦੂੰਆ, 6 ਮਹੀਨੇ ਵੱਛੇ ਦਾ ਬਣਾਇਆ ਸ਼ਿਕਾਰ

ਦਸੂਹਾ ਹਲਕੇ (ਹੁਸ਼ਿਆਰਪੁਰ) ਦੇ ਦਾਤਾਰਪੁਰ ਸ਼ਹਿਰ ਖੇਤਰ ਦੇ ਉਪਲਾ ਵਡਾਲਾ ਪਿੰਡ ਦੇ ਆਬਾਦੀ ਵਾਲੇ ਇਲਾਕੇ'ਚ ਰਾਤ ਨੂੰ ਇੱਕ ਤੇਂਦੂਆ ਘੁੰਮਦਾ ਦੇਖਿਆ ਗਿਆ। ਇਹ ਲਗਭਗ 15 ਮਿੰਟਾਂ ਤੱਕ ਇੱਕ ਘਰ ਦੇ ਵਿਹੜੇ ਤੇ ਚਾਰਦੀਵਾਰੀ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਫਿਰ ਇਹ ਚਾਰਦੀਵਾਰੀ ਟੱਪ ਗਿਆ ਤੇ ਛੇ ਮਹੀਨੇ ਦੇ ਵੱਛੇ ਦਾ ਸ਼ਿਕਾਰ ਕਰ ਲਿਆ।