ਪਟਿਆਲਾ: ਕੂੜੇ ਦੇ ਢੇਰ 'ਤੇ ਨੀਲੇ ਡਰੱਮ 'ਚੋਂ ਮਿਲੀ ਲੜਕੀ ਲਾਸ਼; 15-20 ਸਾਲ ਦੱਸੀ ਜਾ ਰਹੀ ਉਮਰ

ਪਟਿਆਲਾ 'ਚ ਡੀਸੀਡਬਲਯੂ ਪੁੱਲ ਨੇੜੇ ਇੱਕ ਕੁੜੇ ਦੇ ਢੇਰ ਤੋਂ ਡਰੱਮ ਅੰਦਰ ਲੜਕੀ ਦੀ ਲਾਸ਼ ਮਿਲੀ ਹੈ। ਸ਼ੁਰੂਆਤੀ ਜਾਂਚ 'ਚ ਲੜਕੀ ਦੀ ਉਮਰ 15 ਤੋਂ 20 ਸਾਲ ਦੱਸੀ ਜਾ ਰਹੀ ਹੈ ਤੇ ਲੜਕੀ ਦੇ ਪ੍ਰਵਾਸੀ ਹੋਣ ਦਾ ਖ਼ਦਸ਼ਾ ਹੈ। ਪੁਲਿਸ ਵੱਲੋਂ ਲੜਕੀ ਦੀ ਪਹਿਚਾਣ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਤੇ ਫਿਲਹਾਲ ਲਾਸ਼ ਨੂੰ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ।