ਕੋਲਡ ਡਰਿੰਗ ਚੋਰ ਕਾਬੂ, ਮਹੀਨਿਆਂ 'ਚ ਵੇਚਿਆ ਕਰੀਬ 8 ਲੱਖ ਰੁਪਏ ਦਾ ਮਾਲ; ਆਪਣੀ ਹੀ ਕੰਪਨੀ ਨੂੰ ਲਗਾ ਰਹੇ ਸਨ ਚੂਨਾ

ਅੰਮ੍ਰਿਤਸਰ ਦੀ ਵੱਲਾ ਚੌਂਕੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਇੱਕ ਕੋਲਡ ਡਰਿੰਕ ਕੰਪਨੀ ਦਾ ਮਾਲ ਚੋਰੀ ਕਰਨ ਵਾਲੇ ਦੋ ਡਰਾਈਵਰਾਂ ਨੂੰ ਕਾਬੂ ਕਰ ਲਿਆ ਗਿਆ। ਕੰਪਨੀ ਦੇ ਮਾਲਕ ਵਿਕਰਮ ਖਜੂਰੀਆ ਨੂੰ ਕਾਫੀ ਸਮੇਂ ਤੋਂ ਮਾਲ ਘੱਟ ਹੋਣ ਦਾ ਸ਼ੱਕ ਸੀ, ਜਿਸ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਚੋਰੀ ਦਾ ਪਰਦਾਫਾਸ਼ ਹੋਇਆ।