ਜਲੰਧਰ ਦੀ ਯਸ਼ਿਕਾ ਸ਼ਰਮਾ ਬਣੀ 'ਫੈਮਿਨਾ ਮਿਸ ਇੰਡੀਆ ਨੌਰਥ', 13 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਸੀ ਮਾਡਲਿੰਗ

ਪੰਜਾਬ ਦੇ ਜਲੰਧਰ ਤੋਂ 19 ਸਾਲਾ ਯਸ਼ਿਕਾ ਸ਼ਰਮਾ ਨੇ ਮਿਸ ਇੰਡੀਆ ਮੁਕਾਬਲੇ 'ਚ ਹਿੱਸਾ ਲਿਆ। ਯਸ਼ਿਕਾ ਨੇ ਦੱਸਿਆ ਕਿ ਇਸ ਮੁਕਾਬਲੇ 'ਚ 30 ਰਾਜਾਂ 'ਚੋਂ ਹਰੇਕ ਤੋਂ ਇੱਕ-ਇੱਕ ਪ੍ਰਤੀਯੋਗੀ ਨੇ ਹਿੱਸਾ ਲਿਆ ਸੀ, ਤੇ ਉਹ 'ਫੈਮਿਨਾ ਮਿਸ ਇੰਡੀਆ ਨੌਰਥ' ਬਣੀ ਹੈ। ਯਸ਼ਿਕਾ ਨੇ ਦੱਸਿਆ ਕਿ ਉਸ ਨੇ 13 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕੀਤੀ ਸੀ। 'ਮਿਸ ਜਲੰਧਰ' ਜਿੱਤਣ ਤੋਂ ਲੈ ਕੇ ਅੱਜ ਤੱਕ ਦੇ ਆਪਣੇ ਸਫਰ ਦੌਰਾਨ, ਉਸ ਨੇ ਕਈ ਮੁਕਾਮ ਪ੍ਰਾਪਤ ਕੀਤੇ ਹਨ ਤੇ ਅੱਜ ਉਹ 'ਫੈਮਿਨਾ ਮਿਸ ਇੰਡੀਆ ਨੌਰਥ' ਬਣੇ ਹਨ।