ਬੇਅਦਬੀ ਦੇ ਦੋਸ਼ੀ ਦਾ ਕਤਲ, 7 ਸਾਲਾਂ ਬਾਅਦ ਜ਼ਮਾਨਤ 'ਤੇ ਆਇਆ ਸੀ ਬਾਹਰ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਪਿੰਡ ਤੂਰਾਂ 'ਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦੀ ਪਹਿਚਾਣ ਮੇਵਾ ਸਿੰਘ ਵਾਸੀ ਤੂਰਾਂ ਵਜੋਂ ਹੋਈ ਹੈ। ਮੇਵਾ ਸਿੰਘ ਹਾਲ ਹੀ 'ਚ ਜ਼ਮਾਨਤ 'ਤੇ ਬਾਹਰ ਆਇਆ ਸੀ। ਉਸ ਵੱਲੋਂ ਕਰੀਬ 6-7 ਸਾਲ ਪਹਿਲਾਂ ਬੇਅਦਬੀ ਕੀਤੀ ਗਈ ਸੀ।