ਬਰਨਾਲਾ ਨਗਰ ਨਿਗਮ ਦੀ ਪਹਿਲੀ ਚੋਣ, ਮੀਤ ਹੇਅਰ ਵੋਟ ਪਾਉਣ ਲਈ ਪਹੁੰਚੇ; ਕਲੀਨ ਸਵੀਪ ਦੀ ਕੀਤੀ ਗੱਲ

ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ 'ਚ ਤਬਦੀਲ ਕਰਨ ਤੋਂ ਬਾਅਦ ਇੱਥੇ ਪਹਿਲੀ ਵਾਰ ਵੋਟਿੰਗ ਹੋ ਰਹੀ ਹੈ। ਲੋਕਾਂ 'ਚ ਜਿੱਥੇ ਬਰਨਾਲਾ ਨਗਰ ਨਿਗਮ ਚੋਣਾਂ ਲਈ ਉਤਸ਼ਾਹ ਹੈ, ਉੱਥੇ ਹੀ ਲੋਕਾਂ 'ਚ ਖੁਸ਼ੀ ਦਾ ਮਾਹੌਲ ਵੀ ਦੇਖਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਵਿਕਾਸ ਦੇ ਨਾਮ 'ਤੇ ਵੋਟਿੰਗ ਕਰ ਰਹੇ ਹਨ। ਇਸ ਦੌਰਾਨ ਬਰਨਾਲਾ ਦੇ ਐਸਡੀ ਕਾਲਜ ਦੇ ਪੋਲਿੰਗ ਬੂਥ ਨੰਬਰ 49 'ਤੇ, ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਆਪਣੀ ਪਤਨੀ ਡਾ. ਗੁਰਵੀਨ ਕੌਰ ਨਾਲ ਆਪਣੀ ਵੋਟ ਪਾਈ।