ਮੋਗਾ 'ਚ ਇੱਕ ਹੈਰਾਨੀਜਨਕ ਘਟਨਾ 'ਚ ਇੱਕ ਕੇਂਦਰ ਤੋਂ ਲਗਭਗ 30 ਮਰੀਜ਼ਾਂ ਦੇ ਭੱਜ ਜਾਣ ਦੀ ਖ਼ਬਰ ਆਈ ਹੈ। ਹਾਲਾਂਕਿ, ਇਹ ਮਰੀਜ਼ ਕਿਸੇ ਸਰੀਰਕ ਬਿਮਾਰੀ ਤੋਂ ਨਹੀਂ ਸਗੋਂ ਨਸ਼ੇ ਦੀ ਬਿਮਾਰੀ ਤੋਂ ਪੀੜਤ ਸਨ। ਨਸ਼ੇ ਦੀ ਲੱਤ ਨਾਲ ਜੂਝ ਰਹੇ ਮਰੀਜ਼ਾਂ ਨੇ ਨਸ਼ਾ ਮੁਕਤੀ ਕੇਂਦਰ ਦੇ ਗੇਟ ਦਾ ਤਾਲਾ ਤੋੜ੍ਹ ਦਿੱਤਾ ਤੇ ਉੱਥੋਂ ਫ਼ਰਾਰ ਹੋ ਗਏ। ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ।