1 ਮਈ ਤੋਂ ਦੇਸ਼ ਭਰ 'ਚ ਨਵੀਆਂ ਗੈਸ ਸਿਲੰਡਰ ਦੀਆਂ ਕੀਮਤਾਂ ਲਾਗੂ ਹੋ ਗਈਆਂ ਹਨ। ਮੱਧ ਪੂਰਬ 'ਚ ਤਣਾਅ ਦੇ ਵਿਚਕਾਰ, ਦੇਸ਼ ਦੀਆਂ ਸਰਕਾਰੀ ਕੰਪਨੀਆਂ ਨੇ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। 1 ਮਈ, 2026 ਤੋਂ, ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ 'ਚ ਲਗਭਗ 993 ਰੁਪਏ ਦਾ ਇੱਕ ਵਾਰ ਦਾ ਭਾਰੀ ਵਾਧਾ ਦੇਖਿਆ ਗਿਆ ਹੈ। ਇਸ ਤੋਂ ਇਲਾਵਾ 5 ਕਿਲੋਗ੍ਰਾਮ ਵਾਲੇ ਫ੍ਰੀ ਟ੍ਰੇਡ ਐਲਪੀਜੀ (ਐਫਟੀਐਲ) ਸਿਲੰਡਰਾਂ ਦੀਆਂ ਕੀਮਤਾਂ 'ਚ ਵੀ ਵਾਧਾ ਕੀਤਾ ਹੈ। 'ਛੋਟੂ' ਸਿਲੰਡਰ ਦੀ ਕੀਮਤ 261 ਰੁਪਏ ਵਧਾਈ ਗਈ ਹੈ।