ਪੀਐਮ ਮੋਦੀ ਦੀ ਹਰੀ ਪੱਗ ਦੀ ਚਰਚਾ... ਜਲੰਧਰ ਦੇ ਸਮਪ੍ਰੀਤ ਨੇ ਸਿਰਫ਼ 90 ਸਕਿੰਟਾਂ 'ਚ ਹੀ ਬੰਨ੍ਹੀ, ਤੀਜ਼ੀ ਵਾਰ ਮਿਲਿਆ ਮੌਕਾ

ਜਲੰਧਰ ਦੇ ਵਸਨੀਕ ਸਮਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਸਿੱਖ ਪਰੰਪਰਾ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ 'ਤੇ ਪੱਗ (ਦਸਤਾਰ) ਬੰਨ੍ਹ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸਮਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ 'ਤੇ ਪੱਗ ਬਹੁਤ ਘੱਟ ਸਮੇਂ 'ਚ ਬੰਨ੍ਹੀ ਸੀ। ਉਸ ਨੇ ਦੱਸਿਆ ਕਿ ਟਾਈਟ ਸ਼ਡਿਊਲ ਹੋਣ ਕਾਰਨ ਉਸ ਨੇ ਲਗਭਗ ਡੇਢ ਮਿੰਟ (90 ਸਕਿੰਟਾਂ) 'ਚ ਹੀ ਪੱਗ ਬੰਨ੍ਹ ਦਿੱਤੀ ਸੀ।