ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ, ਜਲੰਧਰ 'ਚ 1,107 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਦਿੱਲੀ ਤੇ ਚੰਡੀਗੜ੍ਹ ਵਾਂਗ, ਪੰਜਾਬ ਪੁਲਿਸ ਹੁਣ ਸ਼ਹਿਰ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ-ਚਲਾਨ ਜਾਰੀ ਕਰ ਰਹੀ ਹੈ। ਜਦੋਂ ਕਿ ਪੁਲਿਸ ਇਨ੍ਹਾਂ ਕੈਮਰਿਆਂ ਦੀ ਵਰਤੋਂ ਈ-ਚਲਾਨ ਜਾਰੀ ਕਰਨ ਲਈ ਕਰਦੀ ਹੈ, ਸਿਸਟਮ ਅਪਰਾਧੀਆਂ ਤੇ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਦੀ ਨਿਗਰਾਨੀ ਕਰਨ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅਪਰਾਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਟਰੇਸ ਕਰਨ ਤੇ ਹੱਲ ਕਰਨ 'ਚ ਮਦਦ ਕਰਦਾ ਹੈ। ਇਸ ਸਾਲ ਹੀ, ਪੁਲਿਸ ਨੇ ਲਗਭਗ 40,000 ਈ-ਚਲਾਨ ਜਾਰੀ ਕੀਤੇ ਹਨ ਤੇ 5 ਕਰੋੜ ਰੁਪਏ ਜੁਰਮਾਨਾ ਵਸੂਲ ਕੀਤਾ ਹੈ।