ਜਲੰਧਰ-ਕਟੜਾ ਵੋਲਵੋ ਬੱਸ ਸੇਵਾ ਸ਼ੁਰੂ, ਜਾਣੋ ਸਮਾਂ ਤੇ ਕਿਹੜੇ ਬੱਸ ਸਟਾਪਾਂ 'ਤੇ ਖੜ੍ਹੇਗੀ

ਪੰਜਾਬ ਸਰਕਾਰ ਨੇ ਸ਼ਰਧਾਲੂਆਂ ਤੇ ਯਾਤਰੀਆਂ ਦੀ ਸਹੂਲਤ ਲਈ ਜਲੰਧਰ ਤੋਂ ਕਟੜਾ ਲਈ ਇੱਕ ਨਵੀਂ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਹੈ। ਇਹ ਬੱਸ ਰੋਜ਼ਾਨਾ ਸਵੇਰੇ 9:15 ਵਜੇ ਜਲੰਧਰ ਬੱਸ ਸਟੈਂਡ ਤੋਂ ਰਵਾਨਾ ਹੋਵੇਗੀ ਤੇ ਸ਼ਾਮ 5:00 ਵਜੇ ਕਟੜਾ ਪਹੁੰਚੇਗੀ। ਕਟੜਾ ਦੀ ਯਾਤਰਾ ਦੇ ਪੂਰੇ ਰੂਟ ਦਾ ਕਿਰਾਇਆ 945 ਰੁਪਏ ਨਿਰਧਾਰਤ ਕੀਤਾ ਗਿਆ ਹੈ। ਹਾਲਾਂਕਿ, ਵੱਖ-ਵੱਖ ਬੱਸ ਸਟਾਪਾਂ ਦੇ ਅਨੁਸਾਰ ਇਹ ਕਿਰਾਇਆ ਵੱਖ-ਵੱਖ ਹੋਵੇਗਾ।