ਬਠਿੰਡਾ 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਨਾਲ ਹਮਲਾ, ਪੁਲਿਸ ਜਾਂਚ 'ਚ ਜੁਟੀ

ਸੋਮਵਾਰ ਦੇਰ ਰਾਤ ਬਠਿੰਡਾ 'ਚ ਭਾਜਪਾ ਆਗੂ ਤੇ ਡਾ. ਤਰਸੇਮ ਗਰਗ ਦੇ ਹੈਨੇਮੈਨ ਕਲੀਨਿਕ 'ਤੇ ਪੈਟਰੋਲ ਬੰਬ ਸੁੱਟਿਆ ਗਿਆ। ਖੁਸ਼ਕਿਸਮਤੀ ਨਾਲ, ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਕਲੀਨਿਕ ਦੇ ਅੰਦਰ ਖੜ੍ਹੀ ਇੱਕ ਐਕਟਿਵਾ ਸਕੂਟੀ ਨੂੰ ਮਾਮੂਲੀ ਨੁਕਸਾਨ ਪਹੁੰਚਿਆ।