ਜਿੰਮ ਟ੍ਰੇਨਰ ਵੀਡੀਓ ਵਿਵਾਦ: ਟੀ-ਸ਼ਰਟ ਨਿਚੋੜ ਕੇ ਪਿਆਇਆ ਪਸੀਨਾ, ਆਲੋਚਨਾ ਹੋਣ ਤੋਂ ਬਾਅਦ ਹੁਣ ਮੰਗ ਮੁਆਫ਼ੀ

ਅੰਮ੍ਰਿਤਸਰ ਦੇ ਤਰਨਤਾਰਨ ਰੋਡ ਸਥਿਤ ਦਿ ਰਾਕ ਜਿੰਮ ਦੇ ਟ੍ਰੇਨਰ ਤੇਜਬੀਰ ਸਿੰਘ ਰਾਣਾ ਉਰਫ਼ ਰਾਣਾ ਰੌਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਵਾਇਰਲ ਹੋਈ 8 ਸਕਿੰਟ ਦੀ ਵੀਡੀਓ 'ਚ ਜਿੰਮ ਟ੍ਰੇਨਰ ਆਪਣੇ ਚੇਲੇ ਨੂੰ ਟੀ-ਸ਼ਰਟ ਨਿਚੋੜ ਕੇ ਆਪਣਾ ਪਸੀਨਾ ਪਿਆਉਂਦੇ ਹੋਏ ਦਿਖਾਈ ਦਿੰਦਾ ਹੈ। ਵੀਡੀਓ 'ਚ ਉਹ ਕਹਿੰਦਾ ਹੈ ਕਿ, "ਜੇ ਤੂੰ ਇਹ ਪੀ ਲਿਆ ਤਾਂ ਤੂੰ ਤਗੜਾ ਹੋ ਜਾਵੇਂਗਾ।"