ਪੰਜਾਬ 'ਚ ਰਵਾਇਤੀ ਫਸਲਾਂ ਦੀ ਥਾਂ ਬਦਲਵੀਂ ਖੇਤੀ ਵੱਲ ਕਿਸਾਨਾਂ ਦਾ ਰੁਝਾਨ ਹੌਲੀ-ਹੌਲੀ ਵੱਧ ਰਿਹਾ ਹੈ। ਅੰਮ੍ਰਿਤਸਰ ਦੇ ਪਿੰਡ ਗੁਰਾਲਾ ਦੇ ਮਿਹਨਤੀ ਕਿਸਾਨ ਕਵਰਜਗਦੀਪ ਸਿੰਘ ਇਸ ਦੀ ਇੱਕ ਮਿਸਾਲ ਬਣ ਕੇ ਸਾਹਮਣੇ ਆਏ ਹਨ। ਕਵਰਜਗਦੀਪ ਸਿੰਘ ਪਿਛਲੇ ਅੱਠ ਸਾਲਾਂ ਤੋਂ ਰਵਾਇਤੀ ਕਣਕ ਦੀ ਫਸਲ ਨੂੰ ਛੱਡ ਕੇ ਵਾਈਟ ਚੁਕੰਦਰ ਦੀ ਖੇਤੀ ਕਰ ਰਹੇ ਹਨ ਤੇ ਇਸ ਤੋਂ ਚੰਗਾ ਮੁਨਾਫਾ ਕਮਾ ਰਹੇ ਹਨ।