ਫਤਿਹਗੜ੍ਹ ਸਾਹਿਬ 'ਚ ਅੱਜ ਇੱਕ ਆਦਮੀ ਆਪਣੀ 4 ਸਾਲ ਦੀ ਧੀ ਨਾਲ ਮੋਬਾਈਲ ਟਾਵਰ 'ਤੇ ਚੜ੍ਹ ਗਿਆ। ਟਾਵਰ 'ਤੇ ਚੜ੍ਹਨ ਦਾ ਕਾਰਨ ਇਹ ਸੀ ਕਿ ਉਸ ਦੀ ਪਤਨੀ ਲਾਪਤਾ ਹੋ ਗਈ ਸੀ ਤੇ ਉਸ ਨੇ ਪੁਲਿਸ ਸ਼ਿਕਾਇਤ ਦਿੱਤੀ ਸੀ। ਪਰ ਕਾਰਵਾਈ ਨਾ ਹੋਣ 'ਤੇ ਉਸ ਨੇ ਇਹ ਫੈਸਲਾ ਲਿਆ। ਟਾਵਰ 'ਤੇ ਚੜ੍ਹਨ ਵਾਲੇ ਦੀ ਪਹਿਚਾਣ ਅਮਰਪਾਲ ਸਿੰਘ ਪਿੰਡ ਨਾਨੋਵਾਲ ਖੁਰਦ ਵਜੋਂ ਹੋਈ। ਉਹ ਲਗਭਗ ਸਾਢੇ ਤਿੰਨ ਘੰਟੇ ਟਾਵਰ 'ਤੇ ਰਿਹਾ ਤੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਦੁਆਰਾ ਮਨਾਉਣ ਤੋਂ ਬਾਅਦ ਉਹ ਹੇਠਾਂ ਆ ਗਿਆ।