ਪਾਕਿਸਤਾਨ ਤੋਂ ਵਾਪਸ ਪਰਤਿਆ ਸਿੱਖ ਸ਼ਰਧਾਲੂਆਂ ਦਾ ਜੱਥਾ, ਗੁਆਂਢੀ ਦੇਸ਼ ਦੇ ਪ੍ਰਬੰਧਾਂ ਦੀ ਕੀਤੀ ਸ਼ਲਾਘਾ

ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੇ ਪਾਵਨ ਮੌਕੇ ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਭਾਰਤ ਵਾਪਸ ਪਰਤ ਆਇਆ। ਇਸ ਜੱਥੇ 'ਚ ਕੁੱਲ 2238 ਸ਼ਰਧਾਲੂ ਸ਼ਾਮਲ ਸਨ, ਜੋ ਇਨ੍ਹਾਂ ਧਾਰਮਿਕ ਤਿਉਹਾਰਾਂ ਨੂੰ ਮਨਾਉਣ ਤੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਗਏ ਸਨ। ਸ਼ਰਧਾਲੂਆਂ ਦੀ ਵਾਪਸੀ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਸੰਗਤਾਂ 'ਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ।