“ਇੱਕ ਸਾਲ ਸੋਨਾ ਨਾ ਖਰੀਦੋ”... PM ਦੀ ਅਪੀਲ 'ਤੇ ਸੁਨਿਆਰੇ ਭਾਈਚਾਰੇ 'ਚ ਰੋਸ, ਬੋਲੇ- ਫਿਰ ਸਰਕਾਰ ਚੁੱਕੇ 1 ਸਾਲ ਦਾ ਖਰਚਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਲੋਕਾਂ ਨੂੰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਕੀਤੀ ਅਪੀਲ ਤੋਂ ਬਾਅਦ ਸੁਨਿਆਰਾ ਭਾਈਚਾਰੇ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਜਵੈਲਰੀ ਕਾਰੋਬਾਰ ਨਾਲ ਜੁੜੇ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਬਿਆਨ ਨੇ ਪਹਿਲਾਂ ਹੀ ਮੰਦੀਆਂ ਤੇ ਜੰਗ ਵਰਗੇ ਹਾਲਾਤਾਂ ਨਾਲ ਜੂਝ ਰਹੀ ਮਾਰਕੀਟ ਨੂੰ ਵੱਡਾ ਝਟਕਾ ਦਿੱਤਾ ਹੈ।