ਬਰਨਾਲਾ: ਗੈਸ ਦੀ ਕਿੱਲਤ ਵਿਚਕਾਰ ਚਾਹ ਵਾਲੀ ਦੁਕਾਨ ਤੋਂ ਸਿਲੰਡਰ ਚੋਰੀ, ਸੀਸੀਟੀਵੀ 'ਚ ਕੈਦ ਹੋਈ ਘਟਨਾ

ਮਾਮਲਾ ਬਰਨਾਲਾ ਬੱਸ ਸਟੈਂਡ ਨੇੜੇ ਦਾ ਹੈ। ਇਹ ਘਟਨਾ ਇੱਕ ਗਰੀਬ ਰਿਕਸ਼ਾ ਚਾਲਕ ਨਾਲ ਵਾਪਰੀ ਜੋ ਕਿ ਚਾਹ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਦੋ ਚੋਰ ਉਸ ਦੀ ਰਿਹੜੀ ਤੋਂ ਸਿਲੰਡਰ ਚੋਰੀ ਕਰ ਕੇ ਭੱਜ ਗਏ। ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਇਸ ਗਰੀਬ ਆਦਮੀ ਨੂੰ ਸਿਲੰਡਰ ਵਾਪਸ ਕੀਤਾ ਜਾਵੇ।