ਜਲੰਧਰ ਦਾ ਰਹਿਣ ਵਾਲਾ ਇੱਕ ਨੌਜਵਾਨ ਪਿਛਲੇ ਅੱਠ ਦਿਨਾਂ ਤੋਂ ਭੁੱਖਾ ਤੇ ਪਿਆਸਾ ਮਲੇਸ਼ੀਆ ਦੇ ਹਵਾਈ ਅੱਡੇ 'ਤੇ ਫਸਿਆ ਹੋਇਆ ਹੈ। ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। 23 ਸਾਲਾ ਆਕਾਸ਼ ਨੇ ਦੱਸਿਆ ਕਿ ਉਹ 8 ਦਿਨਾਂ ਤੋਂ ਮਲੇਸ਼ੀਆ ਦੇ ਕੁਆਲਾਲੰਪੁਰ ਹਵਾਈ ਅੱਡੇ 'ਤੇ ਫਸਿਆ ਹੋਇਆ ਹੈ।