ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਬਲਵੰਤ ਸਿੰਘ ਰਾਜੋਆਣਾ ਨੇ ਉਸ ਸਮੇਂ ਆਵਾਜ਼ ਨਾ ਉਠਾਈ ਹੁੰਦੀ, ਜਦੋਂ ਝੂਠੇ ਮੁਕਾਬਲੇ ਹੋ ਰਹੇ ਸਨ ਤਾਂ ਸ਼ਾਇਦ ਅੱਜ ਮਾਹੌਲ ਕੁਝ ਹੋਰ ਹੁੰਦਾ। ਮੈਂ ਭਾਈ ਰਾਜੋਆਣਾ ਤੋਂ ਬੰਦੀ ਸਿੰਘ ਦਾ ਸਹੀ ਅਰਥ ਸਮਝ ਲਿਆ ਹੈ। ਪੁਲਿਸ ਨੇ ਉਹਨਾਂ ਤੇ ਬਹੁਤ ਤਸ਼ੱਦਦ ਕੀਤਾ, ਫਿਰ ਵੀ ਉਹਨਾਂ ਨੇ ਅਸਲੀ ਬੰਦੀ ਸਿੰਘ ਬਣ ਕੇ ਕੌਮ ਦੀ ਸੇਵਾ ਕੀਤੀ।