ਤੇਲ ਦੀਆਂ ਕੀਮਤਾਂ 'ਚ ਚੌਥੀ ਵਾਰ ਵਾਧਾ, ਪੈਟਰੋਲ 100 ਤੋਂ ਪਾਰ; ਪੰਜਾਬੀ ਪਰੇਸ਼ਾਨ- ਜਲੰਧਰ ਤੋਂ ਗ੍ਰਾਊਂਡ ਰਿਪੋਰਟ

ਇੱਕ ਵਾਰ ਫਿਰ, ਦੇਸ਼ ਭਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਇਹ ਪਿਛਲੇ 11 ਦਿਨਾਂ ਦੇ ਅੰਦਰ ਈਂਧਨ ਦੀਆਂ ਕੀਮਤਾਂ 'ਚ ਚੌਥਾ ਵਾਧਾ ਹੈ। 2.61 ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਬਾਅਦ, ਜਲੰਧਰ 'ਚ ਪੈਟਰੋਲ ਦੀ ਕੀਮਤ ਹੁਣ 104.80 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਧਿਆਨ ਦੇਣ ਯੋਗ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਪੈਟਰੋਲ ਦੀਆਂ ਕੀਮਤਾਂ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ। ਇਸ ਦੌਰਾਨ, ਡੀਜ਼ਲ ਦੀਆਂ ਕੀਮਤਾਂ 'ਚ 2.71 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਡੀਜ਼ਲ ਦੀ ਕੀਮਤ 94.75 ਰੁਪਏ ਪ੍ਰਤੀ ਲੀਟਰ ਹੋ ਗਈ ਹੈ।