ਅੰਮ੍ਰਿਤਸਰ ਦੇ ਡਰੱਮਾਂ ਵਾਲੇ ਬਾਜ਼ਾਰ ਗੁਰਨਾਮ ਨਗਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੂੰ ਰਾਜ਼ੀਨਾਮਾ ਕਰਵਾਉਣ ਦੀ ਕੀਮਤ ਜਾਨ ਬਰਾਬਰ ਪਈ ਹੈ। ਦਰਅਸਲ, ਕਿਸੇ ਦੇ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਗਏ ਸਾਬੂ ਨਾਮ ਦੇ ਨੌਜਵਾਨ ਤੇ ਉਸ ਦੇ ਸਾਥੀਆਂ ਉੱਪਰ ਤਾਬੜ-ਤੋੜ ਗੋਲੀਆ ਚਲਾ ਦਿੱਤੀਆਂ ਗਈਆਂ। ਇਸ ਘਟਨਾ 'ਚ ਸਾਬੂ ਦੀ ਮੌਤ ਹੋ ਗਈ ਤੇ ਉਸ ਦੇ ਚਾਰ ਸਾਥੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਜਿਸਦੇ ਚਲਦੇ ਪਰਿਵਾਰ ਮੈਬਰਾਂ ਵਿਚ ਕਾਫੀ ਰੌਸ਼ ਦਾ ਮਾਹੋਲ ਹੈ ਅਤੇ ਉਹਨਾਂ ਵਲੋ ਆਰਪੀਆ ਉਪਰ ਕਾਰਵਾਈ ਦੀ ਮੰਗ ਕੀਤੀ ਹੈ।