ਸੋਮਵਾਰ, 27 ਅਪ੍ਰੈਲ ਦੀ ਦੇਰ ਰਾਤ ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਇਲਾਕੇ ਦੇ ਭੋਮਾ ਪਿੰਡ 'ਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਿਕ ਇੱਕ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਭੋਮਾ ਪਿੰਡ ਦੇ ਤਿੰਨ ਨੌਜਵਾਨ ਸੈਰ ਲਈ ਨਿਕਲੇ ਹੋਏ ਸਨ। ਇਸ ਦੌਰਾਨ 6 ਅਣਪਛਾਤੇ ਹਮਲਾਵਰ ਦੋ ਮੋਟਰਸਾਈਕਲਾਂ 'ਤੇ ਆਏ ਤੇ ਅਚਾਨਕ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਚਸ਼ਮਦੀਦਾਂ ਨੇ ਹਮਲੇ ਦੌਰਾਨ ਗਈ ਰਾਊਂਡ ਫਾਇਰਿੰਗ ਦੀ ਆਵਾਜ਼ ਸੁਣੀ।