ਜਲੰਧਰ 'ਚ ਪੁਲਿਸ ਸਟੇਸ਼ਨ ਮਕਸੂਦਾਂ ਨੇੜੇ ਇੱਕ ਹੈਰਾਨ ਕਰਨ ਵਾਲੀ ਸਨੈਚਿੰਗ (ਲੁੱਟ-ਖੋਹ) ਦੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਲਾਕੇ 'ਚ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਇਹ ਘਟਨਾ ਵਾਰਡ ਨੰਬਰ 84 'ਚ ਵਾਪਰੀ, ਜੋ ਕਿ ਪੁਲਿਸ ਸਟੇਸ਼ਨ ਤੋਂ ਲਗਭਗ 600 ਮੀਟਰ ਦੂਰੀ 'ਤੇ ਹੈ। ਇਹ ਸਾਰਾ ਘਟਨਾਕ੍ਰਮ ਨੇੜਲੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ ਹੈ ਤੇ ਫੁਟੇਜ ਹੁਣ ਵਾਇਰਲ ਹੋ ਰਹੀ ਹੈ।