ਪੁਲਿਸ ਨੇ ਇਸ ਮਾਮਲੇ ਦੇ ਸਬੰਧ 'ਚ ਮੋਗਾ ਨਿਵਾਸੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਤੇ ਉਸ ਦੇ ਸਾਥੀ ਕਰਮਜੀਤ ਦੇ ਖਿਲਾਫ਼ 15 ਮਈ ਨੂੰ ਐਫਆਈਆਰ ਦਰਜ ਕੀਤੀ ਸੀ। ਇੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਗਾਇਕਾ ਦੀ ਕਿਡਨੈਪਿੰਗ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੌਰਾਨ ਉਨ੍ਹਾਂ ਨੇ ਜ਼ਿਕਰ ਕੀਤਾ ਸੀ ਕਿ 13 ਮਈ ਦੀ ਰਾਤ ਨੂੰ ਗਾਇਕਾ ਇੰਦਰ ਕੌਰ ਨੂੰ ਇੱਕ ਕਾਰ 'ਚ ਗਨ ਪੁਆਇੰਟ 'ਤੇ ਕਿਡਨੈਪ ਕੀਤਾ ਗਿਆ ਸੀ।