ਚੰਡੀਗੜ੍ਹ ਦੇ ਪੰਪ ਨੇ ਪੈਟਰੋਲ-ਡੀਜ਼ਲ ਖ਼ਰੀਦ 'ਤੇ ਲਗਾਈ ਲਿਮਟ, ਮੋਟਰਸਾਈਕਲ ਨੂੰ 500 ਤੇ ਕਾਰ ਨੂੰ 1500 ਦਾ ਹੀ ਮਿਲੇਗਾ ਤੇਲ

ਚੰਡੀਗੜ੍ਹ 'ਚ ਸੈਕਟਰ- 17 ਦੇ ਇੱਕ ਪੈਟਰੋਲ ਪੰਪ 'ਚ ਤੇਲ ਭਰਵਾਉਣ 'ਤੇ ਲਿਮਿਟ ਲਗਾ ਦਿੱਤੀ ਗਈ ਹੈ। ਇੱਥੇ ਬਾਈਕ ਤੇ ਸਕੂਟੀ ਸਮੇਤ ਹੋਰ ਦੋ ਪਹੀਆ ਵਾਹਨਾਂ ਨੂੰ ਵੱਧ ਤੋਂ ਵੱਧ 500 ਰੁਪਏ ਦਾ ਤੇਲ ਦਿੱਤਾ ਜਾ ਰਿਹਾ ਹੈ, ਜਦਕਿ ਕਾਰ, ਪਿੱਕਅਪ ਟਰੱਕ ਸਮੇਤ ਹੋਰ ਚਾਰ ਪਹੀਆ ਵਾਹਨਾਂ ਨੂੰ 1500 ਰੁਪਏ ਦਾ ਹੀ ਤੇਲ ਦਿੱਤਾ ਜਾ ਰਿਹਾ ਹੈ। ਸੈਕਟਰ-17 ਦੇ ਪੈਟਰੋਲ ਪੰਪ 'ਤੇ ਬਾਕਾਇਦਾ ਪੋਸਟਰ ਲਗਾਏ ਗਏ ਹਨ, ਜਿਸ 'ਚ ਪੈਟਰੋਲ ਤੇ ਡੀਜ਼ਲ ਭਰਵਾਉਣ ਦੀ ਲਿਮਟ ਲਿਖੀ ਹੋਈ ਹੈ। ਹਾਲਾਂਕਿ, ਇਹ ਲਿਮਟ ਸੈਕਟਰ-17 ਦੇ ਇੱਕ ਹੀ ਪੈਟਰੋਲ ਪੰਪ 'ਤੇ ਲਾਗੂ ਹੈ।