3 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਮੁਅੱਤਲ SHO ਨਾਗਰਾ, FBI ਦੀ ਜਾਂਚ 'ਚ ਨਾਮ ਆਇਆ ਸੀ ਸਾਹਮਣੇ

ਅਮਰੀਕਾ ਸਥਿਤ ਇੱਕ ਪਰਿਵਾਰ ਤੋਂ 4 ਲੱਖ ਡਾਲਰ (ਲਗਭਗ 4 ਕਰੋੜ ਰੁਪਏ) ਦੀ ਫਿਰੌਤੀ (ਐਕਸਟੌਰਸ਼ਨ) ਮੰਗਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਮੁਅੱਤਲ ਐਸਐਚਓ ਗੁਰਦਿੰਰਜੀਤ ਸਿੰਘ ਨਾਗਰਾ ਖਿਲਾਫ਼ ਪੰਜਾਬ 'ਚ ਵੀ ਕਾਰਵਾਈ ਜਾਰੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਅੱਤਲ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਸ਼ਨੀਵਾਰ ਨੂੰ ਦਸੂਹਾ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਨਾਗਰਾ ਨੂੰ 21 ਜੁਲਾਈ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।