ਰਾਜਸਥਾਨ 'ਚ ਗਰਭਵਤੀ ਮਹਿਲਾਵਾਂ ਨੂੰ ਆਕਸੀਟੋਸਿਨ ਇੰਜੈਕਸ਼ਨ ਲਗਾਏ ਜਾਣ ਤੋਂ ਬਾਅਦ ਪੰਜ ਮਹਿਲਾਵਾਂ ਦੀ ਮੌਤ ਹੋ ਗਈ। ਮਾਮਲਾ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਤੇ ਦਵਾਈ ਕੰਪਨੀਆਂ 'ਚ ਹੜਕੰਪ ਮਚ ਗਿਆ ਹੈ। ਇਸ ਮਾਮਲੇ ਦੇ ਤਾਰ ਅੰਮ੍ਰਿਤਸਰ ਸਥਿਤ ਜੈਕਸਨ ਫੈਕਟਰੀ ਨਾਲ ਜੁੜਦੇ ਨਜ਼ਰ ਆ ਰਹੇ ਹਨ, ਜਿੱਥੇ ਪਿਛਲੇ ਕਈ ਸਾਲਾਂ ਤੋਂ ਆਕਸੀਟੋਸਿਨ ਇੰਜੈਕਸ਼ਨ ਤਿਆਰ ਕੀਤੇ ਜਾ ਰਹੇ ਹਨ। ਘਟਨਾ ਤੋਂ ਬਾਅਦ ਮੀਡੀਆ ਦੀ ਟੀਮ ਅੰਮ੍ਰਿਤਸਰ ਸਥਿਤ ਫੈਕਟਰੀ ਪਹੁੰਚੀ ਤੇ ਮਾਮਲੇ ਸਬੰਧੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ।