ਤਪਾ ਨਗਰ ਕੌਂਸਲ ਚੋਣਾਂ 'ਚ ਜਿੱਤ ਦੇ ਜਸ਼ਨ ਦੌਰਾਨ ਜੇਤੂ ਉਮੀਦਵਾਰ ਤੇ ਉਸ ਦੇ ਸਮਰਥਕਾਂ 'ਤੇ ਇੱਕ ਮਹਿਲਾ 'ਤੇ ਗੱਡੀ ਚੜ੍ਹਾਉਣ ਦਾ ਇਲਜ਼ਾਮ ਲੱਗ ਰਿਹਾ ਹੈ। ਇਲਜ਼ਾਮ ਹੈ ਕਿ ਵਾਰਡ ਨੰਬਰ- 8 ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜੇਤੂ ਉਮੀਦਵਾਰ ਗੁਰਮੀਤ ਸਿੰਘ ਰੋਡ ਤੇ ਉਨ੍ਹਾਂ ਦੇ ਸਮਰਥਕਾਂ ਨੇ ਚੋਣ ਹਾਰੇ ਆਜ਼ਾਦ ਉਮੀਦਵਾਰ ਨਾਜ਼ਮ ਹੁਸੈਨ ਰਾਜੂ ਖਾਨ ਦੀ ਪਤਨੀ ਰਾਣੀ ਉੱਪਰ ਗੱਡੀ ਚੜ੍ਹਾ ਦਿੱਤੀ।