ਜਲੰਧਰ: ਘਰ ਦੇ ਮੰਦਰ 'ਚ ਲੱਗੀ ਅੱਗ ਭੜਕੀ, ਸਿਲੰਡਰ ਫਟਣ ਤੋਂ ਬਾਅਦ 3 ਲੋਕ ਝੁਲਸੇ

ਜਲੰਧਰ ਦੇ ਕਿਸ਼ਨਪੁਰਾ ਇਲਾਕੇ 'ਚ ਇੱਕ ਘਰ ਅੰਦਰ ਬਣੇ ਮੰਦਰ 'ਚ ਅੱਗ ਲੱਗੀ। ਅੱਗ ਲੱਗਣ ਦਾ ਕਾਰਨ ਪੱਖੇ 'ਚ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ। ਜਦੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਤਾਂ ਇੱਕ ਗੈਸ ਸਿਲੰਡਰ ਫਟ ਗਿਆ, ਜਿਸ ਨਾਲ ਤਿੰਨ ਲੋਕ ਝੁਲਸ ਗਏ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ, ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਤਿੰਨ ਘੰਟੇ ਦੀ ਸਖ਼ਤ ਕਾਰਵਾਈ ਤੋਂ ਬਾਅਦ ਅੱਗ ਨੂੰ ਸਫਲਤਾਪੂਰਵਕ ਬੁਝਾਇਆ।