ਪੰਜਾਬ ਚ ਮੈਡੀਕਲ ਸਟੋਰ ਬੰਦ ਦਾ ਅਸਰ, ਮਰੀਜ਼ ਝੱਲ ਰਹੇ ਪਰੇਸ਼ਾਨੀ; ਮੁੜਨਾ ਪੈ ਰਿਹਾ ਖਾਲੀ ਹੱਥ

ਅੰਮ੍ਰਿਤਸਰ 'ਚ ਵੀ ਇਸ ਬੰਦ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਅੰਮ੍ਰਿਤਸਰ ਦੇ ਕਟੜਾ ਸ਼ੇਰ ਸਿੰਘ ਇਲਾਕੇ, ਜਿਸ ਨੂੰ ਦਵਾਈਆਂ ਦੀ ਸਭ ਤੋਂ ਵੱਡੀ ਹੋਲਸੇਲ ਮਾਰਕੀਟ ਮੰਨਿਆ ਜਾਂਦਾ ਹੈ, ਉੱਥੇ ਪੂਰੀ ਤਰ੍ਹਾਂ ਸਨਾਟਾ ਛਾਇਆ ਹੈ। ਅੰਮ੍ਰਿਤਸਰ ਕੇਮਿਸਟ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਕਾਰਨ ਸ਼ਹਿਰ ਦੀਆਂ ਲਗਭਗ ਸਾਰੀਆਂ ਮੈਡੀਕਲ ਦੁਕਾਨਾਂ ਬੰਦ ਹਨ।