ਦਸੂਆ: 10 ਮਿੰਟ ਕਹਿ ਕੇ ਘਰੋਂ ਗਿਆ ਪੁੱਤਰ, 2 ਮਹੀਨੇ ਬਾਅਦ ਵੀ ਵਾਪਸ ਨਹੀਂ ਆਇਆ... ਪੀੜਤ ਪਰਿਵਾਰ ਨੂੰ ਦੋਸਤਾਂ 'ਤੇ ਸ਼ੱਕ

ਹੁਸ਼ਿਆਰਪੁਰ ਦੇ ਦਸੂਹਾ ਦੇ ਘੋਘਰਾ ਪਿੰਡ ਦਾ 18 ਸਾਲਾ ਨੌਜਵਾਨ ਕਰਨਦੀਪ ਸਿੰਘ ਦੋ ਮਹੀਨਿਆਂ ਤੋਂ ਲਾਪਤਾ ਹੈ। ਪਰਿਵਾਰ ਪਿਛਲੇ ਦੋ ਮਹੀਨਿਆਂ ਤੋਂ ਮਦਦ ਮੰਗਣ ਲਈ ਦਸੂਹਾ ਪੁਲਿਸ ਸਟੇਸ਼ਨ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਕਰਨਦੀਪ ਦੇ ਪਿਤਾ ਗੁਰਦੀਪ ਸਿੰਘ ਨੇ ਕਿਹਾ ਕਿ ਮੈਂ ਡਰਾਈਵਰੀ ਦਾ ਕੰਮ ਕਰਦਾ ਹਾਂ ਤੇ ਮੇਰਾ ਪੁੱਤਰ ਕਰਨਦੀਪ ਦੋ ਮਹੀਨਿਆਂ ਤੋਂ ਲਾਪਤਾ ਹੈ। ਉਹ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਦੋਸਤਾਂ ਨਾਲ ਕੰਮ ਲਈ ਕਿਤੇ ਜਾ ਰਿਹਾ ਹੈ ਤੇ ਸਿਰਫ਼ 10 ਮਿੰਟਾਂ ਵਿੱਚ ਵਾਪਸ ਆ ਜਾਵੇਗਾ, ਪਰ ਦੋ ਮਹੀਨੇ ਬੀਤ ਗਏ ਹਨ ਤੇ ਉਹ ਵਾਪਸ ਨਹੀਂ ਆਇਆ।