ਜਲੰਧਰ ਦਾ ਨੌਜਵਾਨ- ਆਕਾਸ਼ ਜੋ ਲਗਭਗ 15 ਦਿਨਾਂ ਤੋਂ ਮਲੇਸ਼ੀਆ 'ਚ ਫਸਿਆ ਹੋਇਆ ਸੀ, ਆਖਰਕਾਰ ਸੁਰੱਖਿਅਤ ਭਾਰਤ ਵਾਪਸ ਆ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਉਸ ਦੀ ਵਾਪਸੀ ਸੰਭਵ ਹੋਈ। ਭਾਰਤ ਪਹੁੰਚਣ 'ਤੇ, ਆਕਾਸ਼ ਦੇ ਪਰਿਵਾਰ ਨੇ ਸਾਂਸਦ ਸੀਚੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਮੁਸ਼ਕਲ ਸਮੇਂ 'ਚ ਪਰਿਵਾਰ ਦੇ ਨਾਲ ਖੜ੍ਹਾ ਹੋਏ।