ਮੋਗਾ: ਕਿਸਾਨ ਨੇ ਧੱਕੇ ਨਾਲ ਖਰੀਦੀ ਲਾਟਰੀ, ਹੁਣ ਨਿਕਲ ਆਇਆ 50 ਲੱਖ ਦਾ ਇਨਾਮ

ਮੋਗਾ ਦੇ ਮਥੁਰਾਪੁਰੀ ਦੇ ਇੱਕ ਮੱਧ ਵਰਗੀ ਕਿਸਾਨ ਦੀ ਕਿਸਮਤ ਉਸ ਵੇਲੇ ਚਮਕ ਗਈ ਜਦੋਂ ਉਸ ਨੇ 50 ਲੱਖ ਰੁਪਏ ਦੀ ਲਾਟਰੀ ਜਿੱਤੀ। ਜਿਵੇਂ ਹੀ ਕਿਸਾਨ ਨੂੰ ਸੋਮਵਾਰ ਦੀ ਸਵੇਰ ਆਪਣੀ ਲਾਟਰੀ ਲੱਗਣ ਬਾਰੇ ਪਤਾ ਲੱਗਾ ਤਾਂ ਪ੍ਰਤਾਪ ਰੋਡ 'ਤੇ ਸਥਿਤ ਗੋਲੀ ਲਾਟਰੀ ਸਟਾਲ 'ਤੇ ਢੋਲ ਵਜਾ ਕੇ ਤੇ ਲੱਡੂ ਵੰਡ ਕੇ ਜਸ਼ਨ ਸ਼ੁਰੂ ਹੋ ਗਿਆ।