ਜਲੰਧਰ ਦੇ ਬਾਰ 'ਚ ਹੰਗਾਮਾ, ਉਲਟੀ ਕਰਨ 'ਤੇ ਰੋਕਿਆਂ ਤਾਂ ਭੜਕੇ; ਸਟਾਫ ਦੇ ਨਾਲ ਕੁੱਟਮਾਰ ਤੇ ਕੀਤੀ ਭੰਨਤੋੜ

ਇਹ ਘਟਨਾ ਕਿਸ਼ਨਪੁਰ ਦੇ 'ਚੀਅਰਸ ਐਂਡ ਬੀਅਰਸ' ਬਾਰ ਐਂਡ ਰੈਸਟੋਰੈਂਟ 'ਚ ਵਾਪਰੀ। ਨੌਜਵਾਨਾਂ ਦਾ ਇੱਕ ਗਰੁੱਪ ਰੈਸਟੋਰੈਂਟ 'ਚ ਬੈਠੇ ਕੇ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ, ਇੱਕ ਨੌਜਵਾਨ, ਜੋ ਬਹੁਤ ਜ਼ਿਆਦਾ ਨਸ਼ੇ 'ਚ ਸੀ। ਉਸ ਨੇ ਮੇਜ਼ ਦੇ ਕੋਲ ਉਲਟੀ ਕਰ ਦਿੱਤੀ। ਜਦੋਂ ਇੱਕ ਰੈਸਟੋਰੈਂਟ ਕਰਮਚਾਰੀ ਨੇ ਇਸ ਵਿਵਹਾਰ 'ਤੇ ਇਤਰਾਜ਼ ਕੀਤਾ ਤੇ ਸਫ਼ਾਈ ਬਾਰੇ ਪੁੱਛਿਆ ਤਾਂ ਨੌਜਵਾਨ ਗੁੱਸੇ 'ਚ ਆ ਗਏ।