ਪੰਜਾਬ 'ਚ ਚੱਲ ਰਹੇ ਐਲਪੀਜੀ ਸੰਕਟ ਦੌਰਾਨ, ਸਿਲੰਡਰ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਸਿਲੰਡਰ ਚੋਰੀ ਦਾ ਇੱਕ ਅਜਿਹਾ ਹੀ ਮਾਮਲਾ ਜਲੰਧਰ ਦੇ ਬਸਤੀ ਖੇਤਰ ਦੀ ਰਾਜਾ ਗਾਰਡਨ ਕਲੋਨੀ 'ਚ ਸਾਹਮਣੇ ਆਇਆ ਹੈ, ਜਿੱਥੇ ਸਕੂਟੀ ਸਵਾਰ ਦੋ ਨੌਜਵਾਨਾਂ ਨੇ ਇੱਕ ਘਰ ਦੇ ਅੰਦਰੋਂ ਤਿੰਨ ਸਿਲੰਡਰ ਚੋਰੀ ਕਰ ਲਏ। ਘਰ ਦੀ ਔਰਤ ਪ੍ਰੋਮਿਲਾ ਦੇਵੀ ਨੇ ਦੱਸਿਆ ਕਿ ਸਿਲੰਡਰ ਉਨ੍ਹਾਂ ਦੇ ਪਤੀ ਨਰੇਸ਼ ਸਿੰਘ ਦੇ ਨਾਮ 'ਤੇ ਰਜਿਸਟਰਡ ਸਨ। ਉਨ੍ਹਾਂ ਨੇ ਦੱਸਿਆ ਕਿ ਇੱਕ ਸਿਲੰਡਰ ਉਨ੍ਹਾਂ ਦਾ ਸੀ, ਜਦੋਂ ਕਿ ਬਾਕੀ ਦੋ ਨੇਪਾਲੀ ਮੂਲ ਦੇ ਇੱਕ ਗੁਆਂਢੀ ਦੇ ਸਨ, ਜੋ ਨਾਲ ਹੀ ਰਹਿੰਦਾ ਹੈ। ਪ੍ਰੋਮਿਲਾ ਦੇਵੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਜਾਣ ਤੋਂ ਪਹਿਲਾਂ ਘਰ ਨੂੰ ਤਾਲਾ ਲਗਾ ਦਿੱਤਾ ਸੀ; ਉਹ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੀ ਹੈ ਤੇ ਆਪਣੇ ਪਤੀ ਨਾਲ ਕੰਮ ਕਰਨ ਲਈ ਬਾਹਰ ਗਈ ਸੀ।