ਪੰਜਾਬ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਜਿਆਣੀ ਦੇ ਜੱਦੀ ਪਿੰਡ 'ਚ ਪੀਣ ਵਾਲੇ ਪਾਣੀ ਲਈ ਤਰਸੇ ਲੋਕ

ਬਲੂਆਣਾ ਵਿਧਾਨ ਸਭਾ ਹਲਕੇ 'ਚ ਸਥਿਤ ਕਟੈਹੜਾ ਪਿੰਡ ਦੇ ਵਸਨੀਕ ਸਾਫ਼ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਨਹਿਰਾਂ ਇਸ ਸਮੇਂ ਕਾਲੇ ਰੰਗ ਦਾ ਪਾਣੀ ਲੈ ਕੇ ਆ ਰਹੀਆਂ ਹਨ, ਜਿਸ ਕਾਰ ਵਾਟਰ ਵਰਕਸ ਦੀ ਸਪਲਾਈ ਬੰਦ ਹੈ। ਕੋਈ ਵਿਕਲਪ ਨਾ ਹੋਣ ਕਰਕੇ, ਪਿੰਡ ਵਾਸੀ ਧਰਤੀ ਦੇ ਪਾਣੀ ਦੀ ਵਰਤੋਂ ਕਰਨ ਲਈ ਮਜਬੂਰ ਹਨ, ਜੋ ਕਿ ਪੀਣ ਦਾ ਲਾਇਕ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਪਾਣੀ ਦੇ ਇਸਤੇਮਾਲ ਨੇ ਕਈ ਬਿਮਾਰੀਆਂ ਦੇ ਜੋਖ਼ਮ ਨੂੰ ਕਾਫ਼ੀ ਵਧਾ ਦਿੱਤਾ ਹੈ।