ਅਜਨਾਲਾ ਦੇ ਪਿੰਡ ਗੁੱਜਾਪੀਰ 'ਚ ਇੱਕ ਗਰਭਵਤੀ ਵਿਆਹੁਤਾ ਔਰਤ ਵੱਲੋਂ ਫਾਹ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਕਾਜਲ ਨਾਮ ਦੀ ਗਰਭਵਤੀ ਔਰਤ ਦਾ ਵਿਆਹ ਅੱਠ ਸਾਲ ਪਹਿਲਾਂ ਗੁੱਜਾਪੀਰ ਦੇ ਲਵਪ੍ਰੀਤ ਨਾਲ ਹੋਇਆ ਸੀ। ਉਨ੍ਹਾਂ ਦੇ ਪਹਿਲਾਂ ਹੀ ਤਿੰਨ ਬੱਚੇ ਸਨ। ਅੱਜ ਸਵੇਰੇ ਕਾਜਲ ਵੱਲੋਂ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ ਗਈ।