ਖਾਲਸਾ ਕਾਲਜ 'ਚ ਕੁੱਤਿਆਂ ਨਾਲ ਕਥਿਤ ਕ੍ਰੂਰਤਾ ਮਾਮਲੇ ’ਤੇ ਵਿਵਾਦ ਗਹਿਰਾਇਆ, ਐਨੀਮਲ ਐਕਟੀਵਿਸਟਾਂ ਵੱਲੋਂ ਪ੍ਰਦਰਸ਼ਨ

ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ 'ਚ ਕੁੱਤਿਆਂ ਨਾਲ ਕਥਿਤ ਤੌਰ ’ਤੇ ਕੀਤੀ ਗਈ ਕ੍ਰੂਰਤਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਵੱਡਾ ਵਿਵਾਦ ਖੜ੍ਹਾ ਹੋ ਗਿਆ। ਸੋਸ਼ਲ ਮੀਡੀਆ ’ਤੇ ਕੁਝ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਐਨੀਮਲ ਐਕਟੀਵਿਸਟਾਂ, ਵਿਦਿਆਰਥੀਆਂ ਤੇ ਸਮਾਜਿਕ ਕਾਰਕੁਨਾਂ ਵੱਲੋਂ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਬੇਜ਼ੁਬਾਨ ਜਾਨਵਰਾਂ ਲਈ ਇਨਸਾਫ ਦੀ ਮੰਗ ਕੀਤੀ ਗਈ।