ਫਰੀਦਕੋਟ 'ਚ ਇੱਕ ਨਾਕੇ 'ਤੇ ਪੁਲਿਸ ਵੱਲੋਂ ਰੋਕੇ ਜਾਣ 'ਤੇ ਤਸਕਰ ਆਪਣੀ ਵਰਨਾ ਕਾਰ ਛੱਡ ਕੇ ਭੱਜ ਗਏ। ਗੱਡੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ 1 ਕਿਲੋ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕਾਰ ਨੂੰ ਜ਼ਬਤ ਕਰ ਲਿਆ ਹੈ ਤੇ ਸਵਾਰ ਕਰਨ ਸ਼ਰਮਾ ਤੇ ਉਸਦੇ ਸਾਥੀਆਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦੋਸ਼ੀ ਕਰਨ ਸ਼ਰਮਾ ਵਿਰੁੱਧ ਪਹਿਲਾਂ ਵੀ ਮਾਮਲੇ ਦਰਜ ਕੀਤੇ ਗਏ ਸਨ ਤੇ ਉਸ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।