ਪੀੜਤਾ ਦੇ ਮੁਤਾਬਕ ਮੁਲਜ਼ਮ ਔਰਤ ਰੁਪਿੰਦਰ ਕੌਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਉਸ ਦੇ ਕੋਲੋਂ ਪਾਸਪੋਰਟ, ਅਮਰੀਕਾ ਦੇ ਕ੍ਰੈਡਿਟ ਕਾਰਡ, ਏਟੀਐਮ ਕਾਰਡ, 25 ਹਜ਼ਾਰ ਰੁਪਏ ਨਕਦ ਤੇ ਹੋਰ ਸਮਾਨ ਖੋਹ ਲਿਆ ਗਿਆ। ਇਸ ਤੋਂ ਇਲਾਵਾ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਉਹ ਪੈਸੇ ਨਹੀਂ ਦੇਵੇਗੀ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।