ਅੰਮ੍ਰਿਤਸਰ: ਅਨਗੜ੍ਹ ਇਲਾਕੇ 'ਚ ਘਰ ਨੂੂੰ ਲੱਗੀ ਅੱਗ, ਲੋਕਾਂ ਨੇ ਸੁਣੇ ਧਮਾਕੇ; 2 ਮਹਿਲਾਵਾਂ ਝੁਲਸੀਆਂ

ਅਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਨਗੜ੍ਹ ਇਲਾਕੇ 'ਚ ਇੱਕ ਘਰ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਦੋ ਮਹਿਲਾਵਾਂ ਗੰਭੀਰ ਤੌਰ ਤੇ ਝੁਲਸ ਗਈਆਂ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਅੱਗ ਬਹੁਤ ਤੇਜ਼ੀ ਨਾਲ ਫੈਲੀ ਅਤੇ ਘਰ 'ਚ ਭਾਰੀ ਨੁਕਸਾਨ ਹੋਇਆ। ਮੌਕੇ 'ਤੇ ਮੌਜੂਦ ਲੋਕਾਂ ਦੱਸਿਆ ਕਿ ਘਰ 'ਚ ਪਟਾਕੇ ਬਣਾਉਣ ਦਾ ਕੰਮ ਚੱਲਦਾ ਸੀ, ਜਿਸ 'ਚ ਅਚਾਨਕ ਧਮਾਕਾ ਹੋ ਗਿਆ ਤੇ ਅੱਗ ਲੱਗ ਗਈ। ਹਾਲਾਂਕਿ, ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।